Tuesday, 22 March 2011

Armaan



 ਹੈਪੀ ਅਰਮਾਨ
ਦੋਸਤੋ ਮੈਂ ਦੱਸਣਾ ਚਾਹੁੰਦਾ ਹਾਂ ਕਿ ਪੰਜਾਬੀ ਗਾਇਕੀ ਦੇ ਮਿਆਰ ਦੀ ਸਥਿਤੀ ਬਹੁਤ ਡਾਂਵਾਂ ਡੋਲ ਹੋਈ ਪਈ ਹੈ। ਮੈਨੂੰ ਇਹ ਵੀ ਪਤਾ ਹੈ ਕਿ ਇਹ ਮੈਨੂੰ ਦੱਸਣ ਦੀ ਲੋੜ ਨਹੀ, ਤੁਸੀ ਆਪ ਜਾਣਦੇ ਹੋ। ਪਰ ਦੋਸਤੋ ਅਜੋਕੇ ਸਮੇਂ ਵਿੱਚ ਅਗਰ ਕੋਈ ਵਧੀਆ ਚੀਜ਼ ਮਾਰਕਿਟ ਵਿੱਚ ਆਉਦੀਂ ਹੈ ਤਾਂ ਉਸ ਦੀ ਸ਼ਲਾਘਾ ਕਰਨਾ ਸਾਡਾ ਫ਼ਰਜ਼ ਬਣਦਾ ਹੈ। ਮੈਂ ਗੱਲ ਕਰ ਰਿਹਾ ਹਾਂ ਹੁਣੇ ਜਿਹੇ ਰੂਹਾਨੀ ਗੀਤ ਤੂੰ ਹੀ ਤੂੰ ਨਾਲ ਚਰਚਿਤ ਹੋਏ ਗਾਇਕ ਹੈਪੀ ਅਰਮਾਨ ਦੀ।ਮੈਂ ਦੋਸਤੋ ਬੜਾ ਹੈਰਾਨ ਹੋਇਆ ਜਦੋਂ ਮੈਂ ਹੈਪੀ ਅਰਮਾਨ ਦਾ ਗੀਤ ਤੂੰ ਹੀ ਤੂੰ ਸੁਣਿਆ। ਗੀਤ ਸੁਣ ਕੇ ਜਿਵੇ ਥਕਾਵਟ ਲੈ ਗਈ ਹੋਵੇ। ਉਸੇ ਦਿਨ ਤੋਂ ਮੈਂ ਇਸ ਗੀਤ ਨੂੰ ਪੰਜ ਤੋਂ ਸੱਤ ਵਾਰ ਰੋਜ਼ ਸੁਣਦਾ। ਗੀਤ ਦੇ ਨਾਲ ਨਾਲ ਅਰਮਾਨ ਦੀ ਅਦਾਕਾਰੀ ਵੀ ਦੇਖਣ ਲਾਇਕ ਹੈ। ਛੋਟੀ ਜਿਹੀ ਉਮਰ ਵਾਲੇ ਇਸ ਫ਼ਨਕਾਰ ਤੇ ਪ੍ਮਾਤਮਾ ਦੀ ਮੇਹਰ ਹੈ। ਕਿਉਂ ਕਿ ਉਸਦੀ ਮੇਹਰ ਬਿਨਾਂ ਕੋਈ ਕੁਝ ਨਹੀ ਕਰ ਸਕਦਾ। ਬੁਲੰਦ ਆਵਾਜ਼ ਦੇ ਨਾਲ-ਨਾਲ ਪ੍ਮਾਤਮਾ ਦੀ ਇੱਕ ਹੋਰ ਬਖ਼ਸ਼ਿਸ਼ ਹੈ ਕਿ ਇਹ ਲਿਖਦੇ ਬਹੁਤ ਸੋਹਣਾ ਨੇ। ਸੋ ਦੋਸਤੋ ਮੈਂ ਆਪ ਸਭ ਨੂੰ ਬੇਨਤੀ ਕਰਦਾ ਕਿ ਚੰਗੀ ਸ਼ਾਇਰੀ ਤੇ ਚੰਗੀ ਗਾਇਕੀ ਨੂੰ ਨਵਾਜ਼ੋ ਤਾਂ ਜੋ ਸਾਡੀ ਮਾਂ ਬੋਲੀ ਪੰਜਾਬੀ ਦੇ ਮਾਨ ਨੂੰ ਕੋਈ ਠੇਸ ਨਾ ਲੱਗੇ। ਇਸ ਕਰਕੇ ਛੋਟੇ ਵੀਰ ਹੈਪੀ ਅਰਮਾਨ ਦੇ ਪੇਜ਼ ਨੂੰ ਲਾਈਕ ਕਰੋ ਤੇ ਉਹਨਾਂ ਦੀ ਗਾਇਕੀ ਤੇ ਸ਼ਾਇਰੀ ਦਾ ਲੁਤਫ ਲਓ। ਕਿਉਂ ਕਿ ਕਿਸੇ ਫ਼ਨਕਾਰ ਨੂੰ ਅੱਗੇ ਲੈ ਕੇ ਆਉਣ ਵਿੱਚ ਸਾਡਾ ਸਾਰਿਆ ਦਾ ਅਹਿਮ ਰੋਲ ਹੁੰਦਾ..
ਅੰਤ ਵਿੱਚ ਮੈਂ ਹੈਪੀ ਅਰਮਾਨ ਦੀ ਸ਼ਾਇਰੀ ਦੀਆ ਕੁਝ ਸਤਰਾਂ ਆਪ ਸਭ ਨਾਲ ਸਾਝੀਆਂ ਕਰ ਰਿਹਾ,,,,,,,,

ਮੈਂ ਗੂੰਗਾ ਹਾਲੇ ਦੱਸਾ ਕੀ, ਅਜੇ ਦੱਸਣ ਜੋਗੀ ਬਾਤ ਨਹੀ.......
ਅਜੇ ਝੋਲੀ ਮੇਰੀ ਖ਼ਾਲੀ ਹੈ, ਸੁਰ ਸ਼ਬਦਾ ਦੀ ਸੌਗ਼ਾਤ ਨਹੀ.......
ਪਰ ਮਾਲਿਕ ਦੇ ਘਾਟਾ ਕੀ, ਉਸ ਘਰ ਵਿੱਚ ਕਿਹੜੀ ਦਾਤ ਨਹੀ.......
ਕਿਸ ਜੀਅ ਤੇ ਉਸ ਦੀ ਮੇਹਰ, ਕਿਸ ਬੂਟੇ ਲਈ ਬਰਸਾਤ ਨਹੀ.......
ਅਜੇ ਸੱਜਦੇ ਵਿੱਚ ਮੈਂ ਬੈਠਾ ਹਾਂ, ਸਿਰ ਚੁੱਕਣ ਦੀ ਔਕਾਤ ਨਹੀ......

Monday, 21 March 2011

Audio

 ਸੁਰ, ਅਦਾ, ਅਤੇ ਸ਼ਬਦ ਦਾ ਸੁਮੇਲ ਸੂਫ਼ੀ ਗਾਇਕ ਹੈਪੀ ਅਰਮਾਨ.......

Happy armaan  91-9478800086
             
 PA-Navi Sidhu 91-9872288608